ਡੇਰਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਹਾਈ ਕੋਰਟ ਤੋਂ ਵੱਡੀ ਰਾਹਤ, ਅਦਾਲਤ ਨੇ 24 ਸਾਲ ਪੁਰਾਣੇ ਕਤਲ ਕੇਸ ਵਿੱਚ ਕੀਤਾ ਬਰੀ

Gurmeet Ram Rahim: ਡੇਰਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਹਾਈਕੋਰਟ ਤੋਂ ਵੱਡੀ ਰਾਹਤ ਮਿਲੀ ਹੈ. ਦਰਅਸਲ,ਪੰਜਾਬ-ਹਰਿਆਣਾ ਹਾਈਕੋਰਟ ਨੇ ਰਾਮ ਰਹੀਮ ਨੂੰ ਪੱਤਰਕਾਰ ਕਤਲਕਾਂਡ ਮਾਮਲੇ ਵਿੱਚ ਬਰੀ ਕਰ ਦਿੱਤਾ ਹੈ. ਇਹ ਮਾਮਲਾ 24 ਸਾਲ ਪੁਰਾਣਾ ਹੈ.

Gurmeet Ram Rahim: ਡੇਰਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਹਾਈਕੋਰਟ ਤੋਂ ਵੱਡੀ ਰਾਹਤ ਮਿਲੀ ਹੈ. ਦਰਅਸਲ,ਪੰਜਾਬ-ਹਰਿਆਣਾ ਹਾਈਕੋਰਟ ਨੇ ਰਾਮ ਰਹੀਮ ਨੂੰ ਪੱਤਰਕਾਰ ਕਤਲਕਾਂਡ ਮਾਮਲੇ ਵਿੱਚ ਬਰੀ ਕਰ ਦਿੱਤਾ ਹੈ. ਇਹ ਮਾਮਲਾ 24 ਸਾਲ ਪੁਰਾਣਾ ਹੈ.

author-image
Kalpna Maurya
New Update
Gurmeet-Ram-Rahim

Photograph: (Dera Sachcha Sauda)

ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਅੱਜ (ਸ਼ਨੀਵਾਰ, 7 ਮਾਰਚ, 2026) ਪੰਜਾਬ-ਹਰਿਆਣਾ ਹਾਈ ਕੋਰਟ ਤੋਂ ਵੱਡੀ ਰਾਹਤ ਮਿਲੀ ਹੈ. ਹਾਈ ਕੋਰਟ ਨੇ ਰਾਮ ਰਹੀਮ ਨੂੰ 24 ਸਾਲ ਪੁਰਾਣੇ ਕਤਲ ਕੇਸ ਵਿੱਚੋਂ ਬਰੀ ਕਰ ਦਿੱਤਾ ਹੈ. ਤੁਹਾਨੂੰ ਦੱਸ ਦਈਏ ਅਦਾਲਤ ਨੇ ਡੇਰਾ ਮੁਖੀ ਰਾਮ ਰਹੀਮ ਨੂੰ ਅਕਤੂਬਰ 2002 ਵਿੱਚ ਪੱਤਰਕਾਰ ਰਾਮ ਚੰਦਰ ਛਤਰਪਤੀ ਦੇ ਕਤਲ ਕੇਸ ਵਿੱਚੋਂ ਬਰੀ ਕੀਤਾ ਹੈ.

Advertisment

 ਰਾਮ ਰਹੀਮ ਨੂੰ ਰਾਹਤ, ਤਿੰਨ ਮੁਲਜ਼ਮਾਂ ਦੀ ਸਜ਼ਾ ਬਰਕਰਾਰ

ਪੰਜਾਬ-ਹਰਿਆਣਾ ਹਾਈ ਕੋਰਟ ਨੇ ਸ਼ਨੀਵਾਰ ਸਵੇਰੇ ਸੀਬੀਆਈ ਅਦਾਲਤ ਦੇ ਫੈਸਲੇ ਵਿੱਚ ਅੰਸ਼ਕ ਤੌਰ 'ਤੇ ਸੋਧ ਕਰਦੇ ਹੋਏ ਡੇਰਾ ਮੁਖੀ ਰਾਮ ਰਹੀਮ ਨੂੰ ਬਰੀ ਕੀਤਾ ਹੈ. ਤੁਹਾਨੂੰ ਦੱਸ ਦਈਏ ਹਾਈ ਕੋਰਟ ਨੇ ਇਸੇ ਮਾਮਲੇ ਵਿੱਚ ਦੋਸ਼ੀ ਠਹਿਰਾਏ ਗਏ ਤਿੰਨ ਹੋਰ ਮੁਲਜ਼ਮਾਂ ਦੀ ਸਜ਼ਾ ਬਰਕਰਾਰ ਰੱਖੀ ਹੈ. ਇਸ ਮਾਮਲੇ ਵਿੱਚ ਕੁਲਦੀਪ, ਨਿਰਮਲ ਅਤੇ ਕਿਸ਼ਨ ਲਾਲ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ. ਫਿਲਹਾਲ ਹਾਈ ਕੋਰਟ ਨੇ ਇਨ੍ਹਾਂ ਤਿੰਨਾਂ ਨੂੰ ਕੋਈ ਰਾਹਤ ਨਹੀਂ ਦਿੱਤੀ ਅਤੇ ਉਨ੍ਹਾਂ ਦੀਆਂ ਸਜ਼ਾਵਾਂ ਨੂੰ ਬਰਕਰਾਰ ਰੱਖਿਆ ਹੈ.

ਡੇਰਾ ਮੁਖੀ ਰਾਮ ਰਹੀਮ ਨੂੰ ਕਿਸ ਮਾਮਲੇ ਵਿੱਚ ਬਰੀ ਕੀਤਾ ਗਿਆ?

ਤੁਹਾਨੂੰ ਦੱਸ ਦਈਏ 24 ਅਕਤੂਬਰ, 2002 ਨੂੰ ਪੱਤਰਕਾਰ ਰਾਮਚੰਦਰ ਛਤਰਪਤੀ ਨੂੰ ਉਨ੍ਹਾਂ ਦੇ ਘਰ ਵਿੱਚ ਬਹੁਤ ਨੇੜ੍ਹੇ ਤੋਂ ਗੋਲੀ ਮਾਰੀ ਗਈ ਸੀ. ਇਹ ਕਤਲ ਇੱਕ ਅਖਬਾਰ ਵਿੱਚ ਇੱਕ ਗੁੰਮਨਾਮ ਖ਼ਬਰ ਪ੍ਰਕਾਸ਼ਿਤ ਹੋਣ ਤੋਂ ਕੁਝ ਮਹੀਨੇ ਬਾਅਦ ਹੋਇਆ ਸੀ, ਜਿਸ ਖ਼ਬਰ ਵਿੱਚ ਇਸ ਗੱਲ ਦਾ ਜ਼ਿਕਰ ਸੀ ਕਿ ਡੇਰਾ ਮੁਖੀ ਰਾਮ ਰਹੀਮ ਵਲੋਂ ਡੇਰੇ ਵਿੱਚ ਸਾਧਵੀਆਂ ਵਜੋਂ ਸ਼ਾਮਲ ਹੋਈਆਂ ਔਰਤਾਂ ਦਾ ਜਿਨਸੀ ਸ਼ੋਸ਼ਣ ਕੀਤਾ ਜਾਂਦਾ ਹੈ.

ਜਨਵਰੀ 2019 ਵਿੱਚ ਸੁਣਾਈ ਗਈ ਸੀ ਸਜ਼ਾ 

16 ਸਾਲਾਂ ਬਾਅਦ 17 ਜਨਵਰੀ 2019 ਨੂੰ ਪੰਚਕੂਲਾ ਦੀ ਵਿਸ਼ੇਸ਼ ਸੀਬੀਆਈ ਅਦਾਲਤ ਨੇ ਇਸ ਮਾਮਲੇ ਵਿੱਚ ਆਪਣਾ ਫੈਸਲਾ ਸੁਣਾਇਆ ਸੀ. ਜਿਸ ਵਿੱਚ ਰਾਮ ਰਹੀਮ ਅਤੇ ਤਿੰਨ ਹੋਰ ਦੋਸ਼ੀਆਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ. ਇਸ ਦੇ ਨਾਲ ਹੀ ਉਹਨਾਂ 'ਤੇ 50,000 ਰੁਪਏ ਦਾ ਜੁਰਮਾਨਾ ਵੀ ਲਗਾਇਆ ਗਿਆ ਸੀ. ਡੇਰਾ ਮੁਖੀ ਅਤੇ ਹੋਰ ਮੁਲਜ਼ਮਾਂ ਨੇ 2019 ਵਿੱਚ ਇਸ ਫੈਸਲੇ ਨੂੰ ਚੁਣੌਤੀ ਦਿੱਤੀ ਸੀ ਅਤੇ ਦਾਅਵਾ ਕੀਤਾ ਸੀ ਕਿ ਉਨ੍ਹਾਂ ਨੂੰ ਇਸ ਕਤਲ ਕੇਸ ਵਿੱਚ ਝੂਠਾ ਫਸਾਇਆ ਗਿਆ ਹੈ. 

ਡੇਰਾ ਮੁਖੀ ਗੁਰਮੀਤ ਰਾਮ ਰਹੀਮ ਖਿਲਾਫ ਕਤਲ ਦੇ ਨਹੀਂ ਮਿਲੇ ਸਬੂਤ 

ਪੰਜਾਬ-ਹਰਿਆਣਾ ਹਾਈ ਕੋਰਟ ਵਿੱਚ ਮੁਲਜ਼ਮਾਂ ਦੀ ਪਟੀਸ਼ਨ ਦੀ ਸੁਣਵਾਈ ਦੌਰਾਨ ਬਚਾਅ ਪੱਖ ਅਤੇ ਸੀ.ਬੀ.ਆਈ. ਵੱਲੋਂ ਵਿਸਥਾਰਪੂਰਕ ਦਲੀਲਾਂ ਦਿੱਤੀਆਂ ਗਈਆ. ਅਦਾਲਤ ਨੇ ਕੇਸ ਦੀ ਸੁਣਵਾਈ ਤੋਂ ਬਾਅਦ ਰਿਕਾਰਡ 'ਤੇ ਮੌਜੂਦ ਸਬੂਤਾਂ, ਗਵਾਹਾਂ ਦੇ ਬਿਆਨਾਂ ਅਤੇ ਹਾਲਾਤੀ ਤੱਥਾਂ ਦਾ ਵਿਸ਼ਲੇਸ਼ਣ ਕਰਨ ਤੋਂ ਬਾਅਦ ਇਹ ਫੈਸਲਾ ਸੁਣਾਇਆ. ਅਦਾਲਤ ਨੇ ਕਿਹਾ ਕਿ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਦੇ ਖਿਲਾਫ ਪੇਸ਼ ਕੀਤੇ ਗਏ ਸਬੂਤ ਇੰਨੇ ਮਜ਼ਬੂਤ ​​ਨਹੀਂ ਹਨ ਕਿ ਉਹ ਅਪਰਾਧਿਕ ਸਾਜ਼ਿਸ਼ ਵਿੱਚ ਸ਼ਾਮਲ ਹੋਣ ਨੂੰ ਸਾਬਤ ਕਰ ਸਕਣ. ਹਾਲਾਂਕਿ, ਤਿੰਨ ਹੋਰ ਦੋਸ਼ੀਆਂ ਕੁਲਦੀਪ, ਨਿਰਮਲ ਅਤੇ ਕਿਸ਼ਨ ਲਾਲ ਦੇ ਖਿਲਾਫ ਅਦਾਲਤ ਨੇ ਪਾਇਆ ਕਿ ਉਨ੍ਹਾਂ ਦੇ ਖਿਲਾਫ ਮੌਜੂਦ ਸਬੂਤਾਂ ਅਤੇ ਗਵਾਹੀਆਂ ਤੋਂ ਉਨ੍ਹਾਂ ਦੀ ਭੂਮਿਕਾ ਸਪੱਸ਼ਟ ਤੌਰ 'ਤੇ ਦਿਖਾਈ ਦੇ ਰਹੀ ਹੈ. ਇਸ ਨੂੰ ਅਧਾਰ ਬਣਾ ਕੇ ਹਾਈ ਕੋਰਟ ਨੇ ਤਿੰਨਾਂ ਦੀ ਸਜ਼ਾ ਅਤੇ ਉਮਰ ਕੈਦ ਦੀ ਸਜ਼ਾ ਬਰਕਰਾਰ ਰੱਖਣ ਦੇ ਹੁਕਮ ਦੇ ਦਿੱਤੇ.

ਰਾਮ ਰਹੀਮ ਸੁਨਾਰੀਆ ਜੇਲ੍ਹ ਵਿੱਚ ਬੰਦ 

ਦੱਸ ਦਈਏ ਕਿ ਇਸ ਸਮੇਂ ਡੇਰਾ ਮੁਖੀ ਰਾਮ ਰਹੀਮ 2017 ਦੇ ਦੋ ਬਲਾਤਕਾਰ ਦੇ ਮਾਮਲਿਆਂ ਵਿੱਚ 20 ਸਾਲ ਦੀ ਸਜ਼ਾ ਕੱਟ ਰਹੇ ਹੈ ਅਤੇ ਉਹ ਹਰਿਆਣਾ ਦੇ ਰੋਹਤਕ ਸਥਿਤ ਸੁਨਾਰੀਆ ਜੇਲ੍ਹ ਵਿੱਚ ਬੰਦ ਹੈ. ਹਾਲਾਂਕਿ, ਮਈ 2024 ਵਿੱਚ ਹਾਈ ਕੋਰਟ ਨੇ 2002 ਵਿੱਚ ਸਾਬਕਾ ਡੇਰਾ ਪ੍ਰਬੰਧਕ ਰਣਜੀਤ ਸਿੰਘ ਦੇ ਕਤਲ ਕੇਸ ਵਿੱਚ ਵੀ ਰਾਮ ਰਹੀਮ ਨੂੰ ਬਰੀ ਕਰ ਦਿੱਤਾ ਸੀ. ਇਸ ਤੋਂ ਇਲਾਵਾ ਰਾਮ ਰਹੀਮ ਦਾ ਨਾਂ ਪੰਜਾਬ ਵਿੱਚ ਚੱਲ ਰਹੀ 2015 ਵਿੱਚ ਹੋਈ ਬੇਅਦਬੀ ਦੀਆਂ ਘਟਨਾਵਾਂ ਨਾਲ ਸਬੰਧਤ ਕਈ FIR's ਵਿੱਚ ਸ਼ਾਮਿਲ ਹੈ.

ਡੇਰਾ ਮੁਖੀ 15 ਵਾਰ ਪੈਰੋਲ 'ਤੇ ਜੇਲ੍ਹ ਤੋਂ ਆ ਚੁੱਕੇ ਹੈ ਬਾਹਰ 

ਦੱਸ ਦਈਏ ਕਿ ਡੇਰਾ ਮੁਖੀ ਰਾਮ ਰਹੀਮ ਕਈ ਵਾਰ ਪੈਰੋਲ 'ਤੇ ਜੇਲ੍ਹ ਤੋਂ ਬਾਹਰ ਆ ਚੁੱਕਾ ਹੈ. ਇਸ ਸਾਲ ਜਨਵਰੀ 'ਚ ਵੀ ਉਹਨਾਂ ਨੂੰ 40 ਦਿਨਾਂ ਦੀ ਪੈਰੋਲ ਮਿਲੀ ਸੀ. ਇਸ ਤੋਂ ਪੰਜ ਮਹੀਨੇ ਪਹਿਲਾਂ ਵੀ ਉਹਨਾਂ ਨੂੰ ਪੈਰੋਲ ਮਿਲੀ ਸੀ. ਸਾਲ 2017 ਤੋਂ ਬਾਅਦ ਰਾਮ ਰਹੀਮ ਨੂੰ 15 ਵਾਰ ਜੇਲ੍ਹ ਤੋਂ ਪੈਰੋਲ ਮਿਲ ਚੁੱਕੀ ਹੈ. ਰਿਪੋਰਟਾਂ ਅਨੁਸਾਰ ਪਿਛਲੇ ਅੱਠ ਸਾਲਾਂ ਵਿੱਚ ਉਹ 400 ਤੋਂ ਵੱਧ ਦਿਨਾਂ ਲਈ ਪੈਰੋਲ ਜਾਂ ਫਰਲੋ ’ਤੇ ਜੇਲ੍ਹ ਤੋਂ ਬਾਹਰ ਆ ਚੁੱਕੇ ਹਨ.

Gurmeet Ram Rahim punjab Ram Rahim
Advertisment